MAX is becoming AKG
From 3rd November, MAX, Jobfind and uLaunch have come together to deliver employment services as AKG. 

MAX ਬਾਰੇ

2002 ਤੋਂ, MAX ਰਾਸ਼ਟਰੀ ਪੱਧਰ ਤੇ ਰੋਜ਼ਗਾਰ, ਸਿਹਤ ਸੰਭਾਲ, ਸਿਖਲਾਈ ਅਤੇ ਸਮਾਜਿਕ ਸੇਵਾਵਾਂ ਦੀਆਂ ਕਈ ਕਿਸਮ ਦੀਆਂ ਮਾਨਵੀ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ।

ਲੋਕਾਂ ਦੇ ਜੀਵਨ ਨੂੰ ਸਿੱਧੇ ਤੌਰ ਤੇ ਸਾਕਾਰਾਤਮਕ ਤਬਦੀਲੀ ਦੀ ਤਰਫ ਲਿਜਾਉਣ ਵਿਚ ਮਦਦ ਕਰਨ ਦੇ ਲਈ ਅਸੀਂ ਸਭ ਤੋਂ ਅੱਗੇ ਹਾਂ ਅਤੇ ਪੂਰੀ ਭਾਵਨਾਤਮਕਤਾ ਨਾਲ ਇਹ ਵਿਸ਼ਵਾਸ ਰੱਖਦੇ ਹਾਂ ਕਿ ਹਰ ਵਿਅਕਤੀ ਨੂੰ, ਹਰ ਇੱਕ ਮੌਕਾ ਦਿੱਤਾ ਜਾਵੇ।

ਅਸੀਂ ਮੌਕੇ ਪ੍ਰਦਾਨ ਕਰਦੇ ਹਾਂ।MAX ਰੁਜ਼ਗਾਰ, ਆਸਟ੍ਰੇਲੀਆ ਦੀ ਸਭ ਤੋਂ ਵੱਡੀ ਰੁਜ਼ਗਾਰ ਪ੍ਰਦਾਨ ਕਰਨ ਵਾਲੀ ਸੇਵਾ ਹੋਣ ਦੇ ਨਾਤੇ, ਅਸੀਂ ਜੀਵਨ ਬਦਲਣ ਵਾਲੇ ਮੌਕੇ ਪ੍ਰਦਾਨ ਕਰਦੇ ਹਾਂ ਜੋ ਕਿ ਕੰਮ ਲੱਭਣ ਵਾਲਿਆਂ ਅਤੇ ਕਾਮ ਤੇ ਰੱਖਣ ਵਾਲਿਆਂ, ਦੋਹਾਂ ਦੇ ਲਈ ਸਕਾਰਾਤਮਕ ਨਤੀਜੇ ਲੈ ਕੇ ਆਉਂਦੀ ਹੈ

ਅਸੀਂ ਲੋਕਾਂ ਨੂੰ ਸਹਾਰਾ ਦੇ ਕੇ ਸ਼ਕਤੀ ਦਿੰਦੇ ਹਾਂ। ਇੱਕ ਰਜਿਸਟਰਡ ਟ੍ਰੇਨਿੰਗ ਸੰਸਥਾ ਹੋਣ ਦੇ ਨਾਤੇ, MAX ਪੂਰੇ ਦੇਸ਼ ਵਿਚ, ਲੋਕਾਂ ਨੂੰ ਵਿਵਸਾਇਕ, ਵਿਦਿਆ ਸੰਬੰਧੀ ਅਤੇ ਤਸਦੀਕਸ਼ੁਦਾ ਟ੍ਰੇਨਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ।

ਲੋਕਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਮੁਤਾਬਿਕ, ਸਾਡੀਆਂ ਸਿਹਤ ਸੇਵਾਵਾਂ, ਅਤੇ ਅਸੈੱਸਮੇਂਟਸ ਆਸਟ੍ਰੇਲੀਆ (Assessments Australia) ਅਧੀਨ ਕੀਤੇ ਜਾ ਰਹੇ ਕਮ ਦੇ ਨਾਲ, ਇਨ੍ਹਾਂ ਸੇਵਾਵਾਂ ਨੂੰ ਸਹਾਰਾ ਮਿਲਦਾ ਹੈ। ਅਸੀਂ ਲੋਕਾਂ ਨੂੰ ਉਹ ਸਾਧਨ, ਗਿਆਨ ਅਤੇ ਆਤਮਵਿਸ਼ਵਾਸ ਪ੍ਰਦਾਨ ਕਰਵਾਉਂਦੇ ਹਾਂ ਜਿਸ ਨਾਲ ਉਹ ਆਪਣੀ ਸਿਹਤ ਬਾਰੇ ਉਚਿਤ ਪ੍ਰਬੰਧ ਕਰ ਪਾਉਣ, ਜਿਸ ਦੇ ਨਾਲ ਨਵੇਂ ਅਵਸਰ ਖੁਲ ਜਾਉਂਦੇ ਹਨ|

ਅਸੀਂ ਸਥਾਨਕ ਸਮਾਜ ਦੇ ਨਾਲ ਸਾਂਝ ਪਾਉਂਦੇ ਹਾਂ।ਅਸੀਂ ਸਥਾਨਕ ਸਰਕਾਰ, ਸਹਿਯੋਗ ਸੰਸਥਾਵਾਂ ਅਤੇ ਰੁਜ਼ਗਾਰ ਦੇਣ ਵਾਲਿਆਂ (employers) ਦੇ ਨਾਲ ਰਲ ਮਿਲ ਕੇ ਕਮ ਕਰਦੇ ਹਾਂ ਤਾਂ ਜੋ ਸਮਾਜ ਨੂੰ ਇੱਕ ਇੱਜ਼ਤਦਾਰ ਅਤੇ ਸੱਭਿਆਚਾਰਕ ਤੌਰ ਤੇ ਜਿੰਮੇਵਾਰ ਤਰੀਕੇ ਦੇ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

MAX. ਹਰ ਵਿਅਕਤੀ। ਹਰ ਮੌਕਾ।

ਦੁਭਾਸ਼ੀਆ ਸੇਵਾਵਾਂ ਉਪਲੱਭਧ ਹਨ


ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਅਸੀਂ ਇਹ ਸੇਵਾ ਤੁਹਾਨੂੰ ਮੁਫ਼ਤ ਵਿਚ ਪ੍ਰਦਾਨ ਕਰਦੇ ਹਾਂ। ਦੁਭਾਸ਼ੀਏ ਦੇ ਨਾਲ ਗੱਲ ਕਰਨ ਦੇ ਲਈ, ਸੰਪਰਕ ਲਈ ਦਿੱਤੀ ਗਈ ਜਾਣਕਾਰੀ ਦਾ ਇਸਤੇਮਾਲ ਕਰੋ ਅਤੇ ਸਾਨੂ ਦੱਸੋ ਕਿ ਤੁਹਾਨੂੰ ਕਿਸ ਭਾਸ਼ਾ ਦੇ ਲਈ ਦੁਭਾਸ਼ੀਆ ਚਾਹੀਦਾ ਹੈ ਅਤੇ ਕੋਈ ਸੰਪਰਕ ਦਾ ਨੰਬਰ ਦਿਉ।

ਫਿਰ ਅਸੀਂ ਤੁਹਾਨੂੰ ਇਕ ਦੁਭਾਸ਼ੀਏ ਦੇ ਨਾਲ, ਤੁਹਾਡੇ ਸਵਾਲਾਂ ਬਾਰੇ ਮੁੜ ਚਰਚਾ ਕਰਨ ਦੇ ਲਈ ਫੋਨ ਕਰਾਂਗੇ।
ਇਹ ਸੇਵਾਵਾਂ ਦਫ਼ਤਰੀ ਵੇਲੇ ਹੀ ਉਪਲਬਧ ਕਰਵਾਇਆਂ ਜਾਂਦੀਆਂ ਹਨ।


ਸਾਨੂੰ ਸੰਪਰਕ ਕਰੋ


ਅੰਗਰੇਜ਼ੀ ਭਾਸ਼ਾ ਅਤੇ ਸਾਖਰਤਾ ਪਾਠਕ੍ਰਮ

ਅੰਗਰੇਜ਼ੀ ਭਾਸ਼ਾ ਅਤੇ ਸਾਖਰਤਾ ਪਾਠਕ੍ਰਮ
ਜੇ ਤੁਸੀਂ ਨਵੇਂ ਆਏ ਪ੍ਰਵਾਸੀ (migrant) ਹੋ ਜਾਂ ਮਾਨਾਵਤਾ ਭਲਾਈ ਨਾਲ ਜੁੜੀ ਕੜੀ ਅਧੀਨ ਇਥੇ ਆਏ (humanitarian entrant) ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਅੰਗਰੇਜ਼ੀ ਭਾਸ਼ਾ ਦੀ ਟਿਊਸ਼ਨ ਲੈਣ ਦੇ ਲਈ ਯੋਗ ਹੋਵੋ। AMEP ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਤੁਹਾਨੂੰ ਅੰਗਰੇਜ਼ੀ ਭਾਸ਼ਾ, ਅੰਕ ਗਿਆਨ ਅਤੇ ਸਾਖਰਤਾ ਦੀ ਕਾਬਲੀਅਤ ਦੇਵੇ ਜੋ ਕਿ ਤੁਹਾਨੂੰ ਆਸਟ੍ਰੇਲੀਆ ਵਿਚ ਆਤਮਵਿਸ਼ਵਾਸ ਦੇ ਨਾਲ ਰਹਿਣ ਅਤੇ ਕਮ ਕਰਨ ਦੇ ਵਿਚ ਮਦਦ ਕਰੇ।
ਸਿਖਿਆ ਅਤੇ ਰੁਜ਼ਗਾਰ ਦੇ ਲਈ ਹੁਨਰ
SEE ਤੁਹਾਨੂੰ ਉਹ ਹੁਨਰ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੀ ਲੋੜ ਤੁਹਾਨੂੰ ਅੱਗੇ ਹੋਰ ਪੜ੍ਹਾਈ ਕਰਨ ਦੇ ਲਈ, ਜਾਂ ਕੋਈ ਅਜਿਹਾ ਕਾਮ ਕਰਨ ਦੇ ਲਈ ਹੁੰਦੀ ਹੈ, ਜਿਸਦੇ ਵਿਚ ਤੁਹਾਡੀ ਸਭ ਤੋਂ ਜ਼ਿਆਦਾ ਦਿਲਚਸਪੀ ਹੈ। ਜੇ ਤੁਹਾਨੂੰ ਸਾਖਰਤਾ ਅਤੇ / ਜਾਂ ਅੰਕ ਗਿਆਨ ਦੇ ਵਿਚ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਜਿਸ ਦੇ ਕਾਰਣ ਤੁਹਾਨੂੰ ਪੜ੍ਹਾਈ ਕਰ ਸਕਣ ਜਾਂ ਕੰਮ ਲੱਭ ਸਕਣ ਦੇ ਵਿਚ ਮੁਸ਼ਕਿਲ ਆ ਰਹੀ ਹੈ, ਤਾਂ SEE ਤੁਹਾਡੀ ਮਦਦ ਕਰ ਸਕਦਾ ਹੈ।